ਵਾਜਬ ਕਾਰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Reasonable Cause_ਵਾਜਬ ਕਾਰਨ: ਕੋਈ ਕੰਮ ਨ ਕਰਨ, ਜਿਸ ਵਿਚ ਕੋਈ ਉਕਾਈ ਕਰਨਾ ਸ਼ਾਮਲ ਹੈ, ਦੇ ਵਾਜਬ ਕਾਰਨ ਦੀ ਅਣਹੋਂਦ ਉਦੋਂ ਮੰਨੀ ਜਾਂਦੀ ਹੈ ਜਦੋਂ ਆਮ ਦਰਜੇ ਦੀ ਸਿਆਣਪ ਵਾਲਾ ਆਦਮੀ, ਸਾਧਾਰਨ ਹਾਲਾਤ ਅਧੀਨ , ਅਣਗਹਿਲੀ ਕੀਤੇ ਬਿਨਾਂ ਜਾਂ ਕਿਸੇ ਵਾਸਤਵਿਕ ਕਾਰਨ ਤੋਂ ਬਿਨਾਂ ਉਹ ਕੰਮ ਨਹੀਂ ਕਰਦਾ , ਜੋ ਉਹ ਕਰਨ ਲਈ ਪਾਬੰਦ ਹੈ ਜਾਂ ਜਿਸ ਦੀ ਉਕਾਈ ਕਰਨਾ ਉਸ ਲਈ ਕਾਨੂੰਨ-ਪੂਰਨ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਾਜਬ ਕਾਰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Reasonable excuse_ਵਾਜਬ ਕਾਰਨ: ਹਿੰਦੂ ਵਿਆਹ ਐਕਟ, 1955 ਦੀ ਧਾਰਾ 9 ਵਿਚ ਉਪਬੰਧ ਕੀਤਾ ਗਿਆ ਹੈ ਕਿ ਜਦੋਂ ਪਤੀ ਜਾਂ ਪਤਨੀ ਨੇ ਆਪਣੇ ਆਪ ਨੂੰ, ਵਾਜਬੀ ਕਾਰਨ ਤੋਂ ਬਿਨਾਂ ਦੂਜੇ ਦੀ ਸੰਗਤ ਤੋਂ ਹਟਾ ਲਿਆ ਹੋਵੇ ਤਾਂ ਦੁਖਿਤ ਧਿਰ ਅਰਜ਼ੀ ਦੁਆਰਾ ਵਿਆਹਕ ਅਧਿਕਾਰਾਂ ਦੀ ਮੁੜ-ਸਥਾਪਤੀ ਲਈ ਦਰਖ਼ਾਸਤ ਕਰ ਸਕੇਗੀ। ਮੂਲ ਰੂਪ ਵਿਚ ਬਣਾਏ ਗਏ ਐਕਟ ਦੀ ਧਾਰਾ 9 ਦੀ ਉਪਧਾਰਾ (2) ਵਿਚ ਉਪਬੰਧ ਕੀਤਾ ਗਿਆ ਸੀ ਕਿ ਉਪਰੋਕਤ ਜਿਹੀ ਅਰਜ਼ੀ ਦੇ ਉੱਤਰ ਵਿਚ ਉਤਰਦਾਰ ਧਿਰ ਉਨ੍ਹਾਂ ਕਰਨਾਂ ਵਿਚੋਂ ਕੋਈ ਕਾਰਨ ਲੈ ਸਕੇਗੀ ਜੋ ਨਿਆਂਇਕ ਅਲਹਿਦਗੀ ਜਾਂ ਵਿਆਹ ਦੀ ਬਾਤਲਤਾ ਜਾਂ ਤਲਾਕ ਲਈ ਆਧਾਰ ਹਨ। ਪਰ ਇਹ ਉਪਧਾਰਾ 1976 ਦੇ ਐਕਟ ਨੰ: 68 ਦੁਆਰਾ ਲੋਪ ਕਰ ਦਿੱਤੀ ਗਈ ਹੈ ਅਤੇ ਉਸ ਦੀ ਥਾਵੇਂ ਇਕ ਵਿਆਖਿਆ ਜੋੜ ਦਿੱਤੀ ਗਈ ਹੈ ਜਿਸ ਵਿਚ ਵਾਜਬ ਕਾਰਨ ਦੀ ਪ੍ਰਕਿਰਤੀ ਬਾਰੇ ਕੁਝ ਨਹੀਂ ਦਸਿਆ ਗਿਆ ਅਤੇ ਕੇਵਲ ਇਹ ਦਸਿਆ ਗਿਆ ਹੈ ਕਿ ਵਾਜਬ ਕਾਰਨ ਸਾਬਤ ਕਰਨ ਦਾ ਭਾਰ ਉਸ ਧਿਰ ਤੇ ਹੋਵੇਗਾ ਜਿਸ ਨੇ ਆਪਣੇ ਆਪ ਨੂੰ ਦੂਜੇ ਦੀ ਸੰਗਤ ਤੋਂ ਹਟਾਇਆ ਹੈ। ਉਪਰੋਕਤ ਸੋਧ ਦਾ ਇਕ ਪਰਿਣਾਮ ਇਹ ਹੈ ਕਿ ਜਿਵੇਂ ਸ਼ਾਤੀ ਦੇਵੀ ਬਨਾਮ ਬਲਬੀਰ ਸਿੰਘ (ਏ ਆਈ ਆਰ 1971 ਦਿਲੀ 294) ਵਿਚ ਕਰਾਰ ਦਿੱਤਾ ਗਿਆ ਸੀ ‘ਵਾਜਬ ਕਾਰਨ’ ਦਾ ਦਾਇਰਾ ਧਾਰਾ 9 (2) ਤਕ ਸੀਮਤ ਨਹੀਂ ਰਹਿ ਗਿਆ। ਪਰ ਸਵਾਲ ਫਿਰ ਵੀ ਇਹ ਹੈ ਕਿ ਵਾਜਬ ਕਾਰਨ ਕੀ ਹੈ? ਸਾਧੂ ਸਿੰਘ ਬਲਵੰਤ ਸਿੰਘ ਬਨਾਮ ਜਗਦੀਸ਼ ਕੌਰ ਸਾਧੂ ਸਿੰਘ (ਏ ਆਈ ਆਰ 1969 ਪੰ: ਤੇ ਹ.139) ਅਨੁਸਾਰ ਉਸ ਪਦ ਦਾ ਮਤਲਬ ਸਿਰਫ ਮਨ ਦੀ ਮੌਜ ਜਾਂ ਖਬਤ ਅਤੇ ਉਚਿਤਤਾ ਦੇ ਦਰਮਿਆਨ ਦੀ ਮਨੋਅਵੱਸਥਾ ਹੈ। ਇਸ ਤਰ੍ਹਾਂ ਵਾਜਬ ਕਾਰਨ ਕੀ ਹੈ, ਹਰੇਕ ਕੇਸ ਦੇ ਤੱਥਾਂ ਅਤੇ ਹਾਲਾਤ ਤੇ ਨਿਰਭਰ ਕਰਦਾ ਹੈ। ਇਹ ਜ਼ਰੂਰੀ ਨਹੀਂ ਕਿ ਵਾਜਬ ਕਾਰਨ ਕੋਈ ਵਿਆਹਕ ਅਪਰਾਧ ਹੋਵੇ, ਪਰ ਇਹ ਵੀ ਜ਼ਰੂਰੀ ਹੈ ਕਿ ਕਾਰਨ ਗੰਭੀਰ ਅਤੇ ਵਜ਼ਨਦਾਰ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.